ਫਰਾਂਸ ਤੋਂ ਪਹਿਲਾ ਪੰਜਾਬੀ ਮੈਗਜ਼ੀਨ

France

Punjab

World

Opinion

Entertainment

SatSriAkal.fr ਕਿਉਂ ?

ਸਾਨੂੰ ਪੰਜਾਬੀ ਭਾਈਚਾਰੇ ਨੂੰ ਫਰਾਂਸ ਵਿੱਚ ਵਿਚਰਦਿਆਂ ਸ਼ਾਇਦ 5 ਦਹਾਕੇ ਜਾਂ ਉਸ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ। ਆਪਣੇ ਕਾਰੋਬਾਰ ਖੋਲ੍ਹਣ ਤੋਂ ਲੈ ਕੇ ਸਰਕਾਰੀ ਨੌਕਰੀਆਂ ਅਤੇ ਹੁਣ ਰਾਜਨੀਤੀ ਵਿੱਚ ਵੀ ਅਸੀਂ ਕਦਮ ਰੱਖ ਚੁੱਕੇ ਹਾਂ। ਪਰ ਬੜੇ ਅਫਸੋਸ ਅਤੇ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਅਸੀਂ ਆਪਣਾ ਇੱਕ Online ਮੰਚ ਤਿਆਰ ਨਹੀਂ ਕਰ ਸਕੇ , ਜਿਸ ਦੇ ਜ਼ਰੀਏ ਅਸੀਂ ਆਪਣੀ ਗੱਲ ਇੱਕ-ਦੂਸਰੇ ਤੱਕ ਜਾਂ ਕਿਸੇ ਹੋਰ ਤੱਕ ਪਹੁੰਚਾ ਸਕੀਏ।

ਇਸ ਲਈ ਇਸ ਮੰਚ ਦੇ ਜ਼ਰੀਏ ਸਾਡੀ ਕੋਸ਼ਿਸ਼ ਰਹੇਗੀ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਫੋਨਾਂ ਤੇ ਸਕ੍ਰੀਨਾਂ ਤੇ ਘੁੰਮਦੀਆਂ ਤਸਵੀਰਾਂ ਜੋ, ਹਰ ਪਲ, ਹਰ ਵਿਚਾਰ, ਨਜ਼ਰੀਏ ਤੇ ਸੋਚਾਂ ਨੂੰ ਬਦਲ ਰਹੀਆਂ ਹਨ, ਅਤੇ ਤੁਹਾਨੂੰ ਅਤੇ ਮੈਨੂੰ ਆਪਣੀ ਸਹੂਲਤ ਦੇ ਹਿਸਾਬ ਨਾਲ ਗ਼ਲਤ ਜਾਣਕਾਰੀਆਂ ਪਰੋਸ ਰਹੀਆਂ ਨੇ, ਤੋਂ ਬਚਿਆ ਜਾਵੇ। ਆਪ ਸਭ ਨੂੰ ਭਰੋਸੇਯੋਗ, ਨਿਰਪੱਖ ਅਤੇ ਸੰਪੂਰਨ ਜਾਣਕਾਰੀ ਪ੍ਰਾਪਤ ਕਰਵਾਈ ਜਾਵੇ। ਚਾਹੇ ਉਹ ਸਾਡੇ ਭਾਈਚਾਰੇ ਦੇ ਬਾਰੇ ਹੋਵੇ, ਜਾਂ ਫਿਰ ਉਸ ਦੇਸ਼ ਦੇ, ਜਿਸ ਵਿੱਚ ਅਸੀਂ ਕਈ ਸਾਲਾਂ ਤੋਂ ਰਹਿ ਰਹੇ ਹਾਂ ਤੇ ਇਸ ਦੇ ਪ੍ਰਤੀ ਬਹੁਤ ਕੁਝ ਸਮਝਣ ਜਾਂ ਸਮਝਾਉਣ ਵਿੱਚ ਅਸਮਰਥ ਹਾਂ।

ਅਸੀਂ ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅੱਜ ਦੀ ਤੇਜ਼-ਤਰਾਰ ਰੀਲਾਂ ਵਾਲੇ ਯੁੱਗ ਦੇ ਵਿੱਚ ਇਹ ਕਰਨਾ ਸੋਖਾ ਨਹੀਂ ਹੈ। ਜਦੋਂ ਹਰ ਵਿਅਕਤੀ ਆਪਣੇ ਹਿਸਾਬ ਅਤੇ ਰੁਚੀ ਦੇ ਨਾਲ ਸੋਸ਼ਲ ਮੀਡੀਆ ਤੱਕ ਪਹੁੰਚ ਰੱਖਦਾ ਹੈ। ਪਰ ਯਾਦ ਰਹੇ, ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਇੱਕ ਸਥਿਰ ਮੰਚ ਨਹੀਂ ਹੈ। ਅਤੇ ਅੱਜ ਦੇ ਯੁੱਗ ਦੀ ਬਦਲਦੀ ਸੋਚ ਦੇ ਨਾਲ, ਕਿਸੇ ਵੀ ਪਲੇਟਫਾਰਮ ਨੂੰ ਸਿਖਰ ਤੋਂ ਸਿਫ਼ਰ ਹੁੰਦਿਆਂ ਬਹੁਤਾ ਸਮਾਂ ਨਹੀਂ ਲੱਗਦਾ।

ਅਸੀਂ ਇਹ ਜਾਣਦੇ ਹਾਂ ਕਿ ਅਸੀਂ ਜੋ ਇਹ ਸੁਪਨਾ ਦੇਖਿਆ ਹੈ, ਇਸਨੂੰ ਅੱਗੇ ਵਧਾਉਣ ਅਤੇ ਸੰਪੂਰਨ ਕਰਨ ਲਈ ਤੁਹਾਡੇ ਸਾਥ ਦੀ ਜ਼ਰੂਰਤ ਹੋਵੇਗੀ। ਤੁਹਾਡੇ ਸਾਥ ਅਤੇ ਤੁਹਾਡੇ ਸੁਝਾਵਾਂ ਤੋਂ ਬਿਨਾਂ, ਅੱਗੇ ਵਧਣਾ ਨਾਮੁਮਕਿਨ ਹੈ। ਪਰ ਅੱਜ ਇਹ ਕੋਸ਼ਿਸ਼ ਕਰਨਾ ਸਾਡਾ ਫਰਜ਼ ਬਣਦਾ ਹੈ। ਕਿਉਂਕਿ ਜੇ ਹੁਣ ਵੀ ਇਹ ਕੋਸ਼ਿਸ਼ ਨਾ ਕੀਤੀ ਗਈ ਤਾਂ ਅੱਜ ਦੀ ਇਸ ਮਾਡਰਨ ਟੈਕਨੋਲੋਜੀ ਤੋਂ ਅਸੀਂ ਸਾਰੇ ਵਾਂਝੇ ਰਹਿ ਜਾਵਾਂਗੇ। ਤੁਹਾਡੇ ਸਾਥ ਦੀ ਉਮੀਦ ਕਰਦੇ ਹੋਏ। ਇੱਕ ਸੰਪੂਰਨ, ਨਿਰਪੱਖ ਅਤੇ ਭਰੋਸੇਯੋਗ ਮੰਚ ਦੀ ਕਾਮਨਾ ਕਰਦੇ ਹੋਏ, ਸਭ ਨੂੰ ਸਤਿ ਸ੍ਰੀ ਅਕਾਲ...