ਫਰਾਂਸ ਤੋਂ ਪਹਿਲਾ ਪੰਜਾਬੀ ਮੈਗਜ਼ੀਨ

France

Punjab

World

Opinion

Entertainment

ਰਾਸ਼ਟਰਪਤੀ ਦੀ “ਅਗਾਂਹਵਧੂ ਰੋਕਥਾਮ” (Progressive Deterrence) ਦੀ ਧਾਰਨਾ

by S SINGH | 13 Mar 2026 | France

ਆਰਟੀਕਲ ਨੂੰ ਸੁਨਣ ਲਈ Play ਤੇ ਕਲਿਕ ਕਰੋ। 

ਫਰਾਂਸ ਗਣਰਾਜ ਦੇ ਰਾਸ਼ਟਰਪਤੀ ਐਮਨੁਏਲ ਮਾਕਰੋਂ ਨੇ ਸੋਮਵਾਰ, 2 ਮਾਰਚ 2026 ਨੂੰ ile Longue ਵਿੱਚ ਸੰਚਾਲਨ ਬੇਸ ਦਾ ਦੌਰਾ ਕਰਦੇ ਦੌਰਾਨ ਫਰਾਂਸ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਇੱਕ ਇਤਿਹਾਸਕ ਭਾਸ਼ਣ ਦਿੱਤਾ ਜੋ ਕਿ ਫਰਾਂਸ ਦੀ ਡਿਫੈਂਸ ਦੀ ਇਕ ਨਵੀਂ ਸੋਚ ਨੂੰ ਦਰਸਾਉਂਦਾ ਹੈ। ਇਸ ਇਤਹਾਸਿਕ ਭਾਸ਼ਣ ਦੇ ਕੁਝ ਖਾਸ ਪੋਇੰਟਸ ਇਸਤਰਾਂ ਸਨ।

ਆਈਲ ਲੌਂਗ (Île Longue) ਨੇਵਲ ਅੱਡੇ ‘ਤੇ ਦਿੱਤੇ ਗਏ ਇੱਕ ਮਹੱਤਵਪੂਰਨ ਭਾਸ਼ਣ ਵਿੱਚ, ਗਣਰਾਜ ਦੇ ਰਾਸ਼ਟਰਪਤੀ ਨੇ ਤੇਜ਼ੀ ਨਾਲ ਬਦਲਦੇ ਹੋਏ ਗਲੋਬਲ ਹਾਲਾਤਾਂ ਦਾ ਸਾਹਮਣਾ ਕਰਨ ਲਈ ਫਰਾਂਸ ਦੀ ਪ੍ਰਮਾਣੂ ਨੀਤੀ ਵਿੱਚ ਇੱਕ ਰਣਨੀਤਕ ਤਬਦੀਲੀ ਦੀ ਰੂਪ ਰੇਖਾ ਪੇਸ਼ ਕੀਤੀ।

ਰਾਸ਼ਟਰਪਤੀ ਨੇ “ਅਗਾਂਹਵਧੂ ਰੋਕਥਾਮ” (Progressive Deterrence) ਦੀ ਧਾਰਨਾ ਪੇਸ਼ ਕੀਤੀ, ਜੋ ਫਰਾਂਸ ਦੀ ਪ੍ਰਮਾਣੂ ਰਣਨੀਤੀ ਨੂੰ ਪੂਰਨ ਰਾਸ਼ਟਰੀ ਪ੍ਰਭੂਸੱਤਾ ਬਣਾਈ ਰੱਖਦੇ ਹੋਏ ਯੂਰਪੀ ਰੱਖਿਆ ਦੇ ਨਾਲ ਵਧੇਰੇ ਡੂੰਘਾਈ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਹੈ।

ਫ਼੍ਰੇਂਚ ਰਾਸ਼ਟਰਪਤੀ ਅਨੁਸਾਰ : ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਅੰਤਿਮ ਫੈਸਲਾ ਪੂਰੀ ਤਰ੍ਹਾਂ ਫਰਾਂਸ ਦੇ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਰਹੇਗਾ। ਇਸਦੇ ਨਾਲ ਹੀ ਫਰਾਂਸ, ਜਰਮਨੀ, ਯੂਕੇ, ਪੋਲੈਂਡ ਅਤੇ ਹੋਰ ਸਹਿਯੋਗੀਆਂ ਨਾਲ ਮਿਲ ਕੇ ਰਣਨੀਤਕ ਅਭਿਆਸਾਂ ਅਤੇ ਪੂਰੇ ਮਹਾਦੀਪ ਵਿੱਚ ਰਣਨੀਤਕ ਹਵਾਈ ਸੈਨਾਵਾਂ ਦੀ ਅਸਥਾਈ ਤਾਇਨਾਤੀ ਰਾਹੀਂ ਵਧੇਰੇ ਤਾਲਮੇਲ ਬਣਾਏਗਾ। ਪ੍ਰਮਾਣੂ ਰੋਕਥਾਮ ਨੂੰ ਭਰੋਸੇਯੋਗ ਬਣਾਉਣ ਲਈ ਰਵਾਇਤੀ ਫੌਜੀ ਸਮਰੱਥਾਵਾਂ—ਜਿਵੇਂ ਕਿ ਮੁਢਲੀ ਚੇਤਾਵਨੀ ਪ੍ਰਣਾਲੀ, ਹਵਾਈ ਰੱਖਿਆ, ਅਤੇ ਡੂੰਘੀ ਹਮਲਾ ਕਰਨ ਦੀ ਸਮਰੱਥਾ—ਨੂੰ ਮਜ਼ਬੂਤ ਕੀਤਾ ਜਾਵੇਗਾ।

“ਸ਼ਾਂਤੀ ਲਾਭਅੰਸ਼” ਦੇ ਖਾਤਮੇ ਦਾ ਹਵਾਲਾ ਦਿੰਦੇ ਹੋਏ, ਰਾਸ਼ਟਰਪਤੀ ਨੇ ਪ੍ਰਮਾਣੂ ਕਟੌਤੀ ਦੀਆਂ ਪੁਰਾਣੀਆਂ ਨੀਤੀਆਂ ਤੋਂ ਦੂਰ ਜਾਣ ਦਾ ਐਲਾਨ ਕੀਤਾ। ਜਿਸ ਵਿਚ ਹਥਿਆਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਜਿਸ ਦੌਰਾਨ ਫਰਾਂਸ ਆਉਂਦੇ ਸਮੇਂ ਵਿਚ ਆਪਣੇ ਪ੍ਰਮਾਣੂ ਸ਼ਸਤਰਾਗਾਰ ਵਿੱਚ ਹਥਿਆਰਾਂ ਦੀ ਗਿਣਤੀ ਵਧਾਏਗਾ ।

ਰੋਕਥਾਮ ਦੇ ਪ੍ਰਭਾਵ ਨੂੰ ਵਧਾਉਣ ਲਈ, ਫਰਾਂਸ ਹੁਣ ਆਪਣੇ ਪ੍ਰਮਾਣੂ ਭੰਡਾਰ ਦੇ ਆਕਾਰ ਬਾਰੇ ਕੋਈ ਅੰਕੜੇ ਜਾਰੀ ਨਹੀਂ ਕਰੇਗਾ ਅਤੇ ਰਣਨੀਤਕ ਗੁਪਤਤਾ ਵੀ ਰੱਖੇਗਾ ।

ਤਕਨੀਕੀ ਅੱਪਗ੍ਰੇਡ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੀਜੀ ਪੀੜ੍ਹੀ ਦੀਆਂ ਪ੍ਰਮਾਣੂ ਪਣਡੁੱਬੀਆਂ (SSBN) ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਅਗਲੀ ਪਣਡੁੱਬੀ ਦਾ ਨਾਮ L’Invincible (ਅਜੇਯ) ਰੱਖਿਆ ਗਿਆ ਹੈ, ਜੋ 2036 ਵਿੱਚ ਪਾਣੀ ਵਿੱਚ ਉਤਰੇਗੀ।

ਇਸਦੇ ਨਾਲ ਨਵੀਂ ਪੀੜੀ ਦੀ M51.3 ਮਿਜ਼ਾਈਲ ਦੀ ਤਾਇਨਾਤੀ ਅਤੇ ਹਾਈਪਰਸੋਨਿਕ ਪ੍ਰਮਾਣੂ ਮਿਜ਼ਾਈਲ ਪ੍ਰੋਗਰਾਮ ਨੂੰ ਵੀ ਤਕਨੀਕੀ ਤੌਰ ਤੇ ਅਪਗ੍ਰੇਡ ਕੀਤਾ ਜਾਵੇਗਾ।

ਗਲੋਬਲ ਖ਼ਤਰਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਆਖਿਆ ਕਿ ਇਕ ਪਾਸੇ ਜਿੱਥੇ ਰੂਸ ਪੁਲਾੜ ਅਧਾਰਿਤ ਪ੍ਰੋਜੈਕਟਾਂ ਅਤੇ ਖ਼ਤਰਨਾਕ ਹਥਿਆਰਾਂ ਦਾ ਤੇਜ਼ੀ ਨਾਲ ਵਿਸਤਾਰ ਕਰ ਰਿਹਾ ਹੈ ਉੱਥੇ ਦੂਸਰੇ ਪਾਸੇ ਚੀਨ, ਉੱਤਰੀ ਕੋਰੀਆ, ਭਾਰਤ ਅਤੇ ਪਾਕਿਸਤਾਨ ਵੀ ਲਗਾਤਾਰ ਆਪਣੀਆਂ ਪ੍ਰਮਾਣੂ ਸਮਰੱਥਾਵਾਂ ਨੂੰ ਵਧਾਉਣ ਵਿਚ ਲੱਗੇ ਹੋਏ ਨੇ।

ਇਸ ਨੂੰ ਵੇਖਦੇ ਹੋਏ ਵੀ ਫਰਾਂਸ ਲਈ “ਅਗਾਂਹਵਧੂ ਰੋਕਥਾਮ” (Progressive Deterrence)” ਜ਼ਰੂਰੀ ਹੋ ਜਾਂਦੀ ਹੈ।

ਉਨ੍ਹਾਂ ਨੇ ਅਮਰੀਕਾ ਦਾ ਜ਼ਿਕਰ ਕਰਦੇ ਹੋਏ ਕਿਹਾ ਕੇ ਭਾਵੇਂ ਅਮਰੀਕਾ ਇੱਕ ਮੁੱਖ ਸਹਿਯੋਗੀ ਹੈ, ਪਾਰ ਉਸਦੀਆਂ ਬਦਲਦੀਆਂ ਹੋਇਆਂ ਤਰਜੀਹਾਂ ਯੂਰਪ ਨੂੰ ਆਪਣੀ ਸੁਰੱਖਿਆ ਦੀ ਵਧੇਰੇ ਜ਼ਿੰਮੇਵਾਰੀ ਲੈਣ ਦਾ ਸੰਕੇਤ ਦਿੰਦੀਆਂ ਹਨ।